onsdag den 26. august 2015

Bhai Sahib Bhai Randhir Singh's view on ਲਵ ਮੈਰੇਜ

Bhai Sahib Bhai Randhir Singh's view on ਲਵ ਮੈਰੇਜ

ਭਾੲੀ ਸਾਹਿਬ ਭਾੲੀ ਰਣਧੀਰ ਸਿੰਘ ਜੀ ਦੀ ਪੁਸਤਕ "ਗੁਰਮਿਤ ਵਿਚਾਰ"

ਪਰਿਛੇਦ:- "ਸਿੰਘਾ ਦਾ ਪੰਥ ਨਿਰਾਲਾ" ਸਫ਼ਾ ੧੬੭-੧੬੮

...ਹੁਣ ਤਾਂ ਦਿਨੋ ਦਿਨ ਸਗੋਂ ੳੁਲਟੀ ਮਾਰ ਵਗਦੀ ਚਲੀ ਜਾਂਦੀ ਹੈ । ਪਛਮ-ਫ਼ਸ਼ਨੀ ਅਾਜ਼ਾਦੀ ਵਾਲੀ ਵਿਦਿਆ ਦਾ ਅੈਸਾ ਪਰਭਾਵ ਪੈ ਰਿਹਾ ਹੈ ਕਿ ਅੰਦਰੂਨੀ ਹਾਲਤ ਦਿਨੋ ਦਿਨ ਬਿਗੜਦੀ ਹੀ ਚਲੀ ਜਾਂਦੀ ਹੈ । ਲੜਕੇ ਲੜਕੀਅਾਂ ਨੂੰ ਇਕੱਠੇ ੲਿਕੋ ਅਾਸ਼੍ਰਮ ਵਿਬ ਵਿਦਿਅਾ ਪੜ੍ਹੳੁਣ ਵਾਲੀ ਅਜ਼ਾਦੀ ਨੇ ਹੋਰ ਵੀ ਘੋਰ ਬਰਬਾਦੀ ਬਰਪਾ ਕਰ ਛਡੀ ਹੈ। ਖੁਲ੍ਹੀਅਾਂ ਯਾਰੀਅਾਂ ਕੂੜਿਅਾਰੀਅਾਂ ਲਗਦੀਅਾਂ ਹਨ। ਖੁਲ੍ਹੀਅਾਂ ਬੇਸ਼ਅੳੂਰ ਮੁਹੱਬਤਾਂ ਦੀਅਾਂ ਸ਼ਾਦੀਅਾਂ, ਮਨ-ਮਰਜ਼ੀ ਦੀ ਲਵ ਮੈਰੇਜ (Love marriages) ਅਾਮ ਤੌਰ ਤੇ ਮਨ-ਪਸਿੰਦ ਜੋੜੀਅਾਂ ਦੀਅਾਂ ਹੋਣ ਲਗ ਪੲੀਅਾਂ ਹਨ, ਨਾ ਲੜਕੀ ਨਾ ਲੜਕਾ ਅਾਪਣੇ ਮਾਂ ਪਿੳੁ ਸਨਬੰਧੀਥ ਨੂੰ ਪੁਛਣ ਦੀ ਜ਼ਹਿਮਤ ਵਿਚ ਪੈਂਦਾ ਹੈ। ਮਨ-ਭਾੳੁਂਦੀਅਾਂ ਮੁਹੱਬਤਾਂ, ਮਨ-ਭਾੳੁਂਦੀਅਾਂ ਅਜ਼ਾਦ ਸ਼ਾਦੀਅਾਂ ਹਨ। ਪਰ ੲਿਹ ਸਾਰੀਅਾਂ ਅਜ਼ਾਦੀਅਾਂ ਅੰਤੀ ਅੳੁਸਰ ਖੇਹੂ ਖੇਹ ਹੋ ਜਾਂਦੀਅਾਂ ਹਨ, ਖ਼ਾਕ ਵਿਚ ਰਲ ਜਾਂਦੀਅਾਂ ਹਨ। ੲਿਹਨਾਂ ਅਾਜ਼ਾਦੀਅਾਂ ਨੇ ਬੜੇ ਘਰ ਗਾਲੇ ਹਨ। ਖ਼ਾਨਦਾਨ ਗਾਲ ਦਿਤੇ ਹਨ। ਮੰਨੇ-ਦੰਨੇ ਸਿਖਾਂ ਅਾਗੂਅਾਂ ਦੀਅਾਂ ਇੱਜ਼ਤਾਂ ਨੂੰ ਖਜਲ ਖੁਅਾਰ ਕਰ ਦਿਤਾ ਹੈ, ੲਿਹਨਾਂ ਅਾਜ਼ਾਦੀਅਾਂ ਬਰਬਾਦੀਅਾਂ ਨੇ। ੲਿਸ ਦਾ ਮੂਲ ਕਾਰਨ ੲਿਹ ਹੈ ਕਿ ਤੱੜ ਗੁਰਸਿਖਾਂ ਵਾਲੀ ਰਹਿਣੀ ਬਹਿਣੀ ਕਮਾੳੁਣ ਦਾ ਤੱਤ ਪਰਚਾ, ਸਿਖ ਸਦਾੳੁਣ ਵਾਲੇ ਪਰਵਾਰਾਂ ਵਿਚ ਨਹੀਂ ਪਿਅਾ। ਪਰਵਾਰਾਂ ਦੇ ਪਰਵਾਰ ਸਿੱਖੀ ਦੀ ੲਿਸ ਤੱਤ ਕਮਾੲੀ ਤੋਂ ਸੁੰਵੇ ਅਤੇ ਸਖਣੇ (ਵਿਰਵੇ) ਪੲੇ ਹਨ। ਪਰਪੱਕ ਜੀਵਨ ਵਾਲੀਅਾਂ ਪਨੀਰੀਅਾਂ ੳੁਗਵਣੋਂ ਹੀ ਰਹਿ ਗੲੀਅਾਂ ਹਨ। ਪਿਛਲੇ ਹੀ ਦਿਨਾਂ ਵਿਚ ਅੈਨ ਦੁਸਹਿਰੇ ਦੀਅਾਂ ਛੁਟੀਅਾਂ ਦੇ ਪਿਛੋਂ ਦੋ ਸਿਖ ਪਰਵਾਰਾਂ ਦੀ ਅੈਸੀ ਮਿੱਟੀ ਪਲੀਟ ਕੀਤੀ ਕਿ ਬਜ਼ੁਰਗਵਾਰ ਸਿਖ ਸੰਤਤੀ ਅਾਗੂਅਾਂ ਦਾ ਨਾਮ ਭੀ ਬਦਨਾਮ ਕਰ ਦਿਤਾ। ਪਰ ਅਸਲ ਗੱਲ ਤਾਂ ੲਿਹੀ ਹੈ ਕਿ ਜਿਹੋ ਜਿਹੀ ਸੀਰਤ ਹੋੳੂ ੲਿਨਸਾਨ ਦੀ, ਤਿਹੋ ਜਿਹੀ ੳੁਸ ਦੀ ਸੂਰਤ ਭੀ ਹੋ ਜਾੳੂ।...

Ingen kommentarer:

Send en kommentar