onsdag den 26. august 2015

Bhai Sahib Bhai Randhir Singh's view on Vedas and Kateebs

Bhai Sahib Bhai Randhir Singh's view on Vedas and Kateebs:
ਭਾੲੀ ਸਾਹਿਬ ਭਾੲੀ ਰਣਧੀਰ ਸਿੰਘ ਜੀ ਦੀ ਪੁਸਤਕ ਗੁਰਮਤਿ ਗੌਰਵਤਾ
ਅਧਿਅਾੲੀ: ੭੩. ਗੁ੍ਰੂ ਘਰ ਵਿਚ ਹੀ ਨਿਸਤਾਰਾ ਹੈ ਸੰਤੋਖੇ ਜੋਗੀ ਦੀ ਕਹਾਣੀ
ਸਫ਼ਾ: ੪੩੧-੪੩੨
ਪ੍ਰਭਾਤੀ ॥
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
ਮੁਲਾਂ ਕਹਹੁ ਨਿਆਉ ਖੁਦਾਈ ॥
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
[ਪ੍ਰਭਾਤੀ ਕਬੀਰ ਜੀੳੁ, ਅੰਗ ੧੩੫੦
ਵੇਦ ਕਤੇਬੀ ਮੱਤ ਹਿੰਦੂਅਾਂ ਤੇ ਤੁਰਕਾਂ ਦੇ ਮੰਨੇ ਹੋੲੇ ੲਿਹ ਸਭ ਝੂਠੇ ਹਨ ਅਤੇ ੲਿਨ੍ਹਾਂ ਮੱਤਾਂ ਦੇ ਵਿਚਾਰਨਹਾਰੇ ਭੀ ਝੂਠੇ ਹਨ, ਕਿੳੁਂਕਿ ੳੁਹ ਸੱਚੀ ਵੀਚਾਰ ਨਹੀਂ ਵੀਚਾਰਦੇ, ਅਾਮ ਲੋਕੀ, ਕੀ ਹਿੰਦੂ ਕੀ ਮੁਸਲਮਾਨ ! ਅਾਪੋ ਅਾਪਣੀਅਾਂ ਧਰਮ-ਪੁਸਤਕਾਂ ਦੇ ਅਸਲੀ ਭਾਵ ਨੂੰ ਨਹੀਂ ਸਮਝਦੇ, ਅੈਵੈਂ ਪੲੇ ਝਗੜਦੇ ਫਿਰਦੇ ਹਨ। ਮੁਸਲਮਾਨ ਮੱਤ ਵਾਲੇ ਲੋਕ ਕੁਰਬਾਣੀ ੳੁਤੇ ਜ਼ੋਰ ਦਿੰਦੇ ਹਨ ਅਤੇ ੳੁਹ ੲਿੳੁਂ ਕਹਿੰਦੇ ਹਨ ਕਿ ਮੁਰਗ਼ੀ ਦੇ ਮਾਰਨ ਸਮੇਂ ਕਲਮਾ ਪੜ੍ਹੀੲੇ ਤਾਂ ਮੁਰਗ਼ੀ ਹਲਾਲ ਹੋ ਜਾਂਦੀ ਹੈ, ਨਾਲੇ ੳੁਹ ੲਿੳੁਂ ਕਹਿੰਦੇ ਹਨ ਅਤੇ ੳੇੁਨ੍ਹਾਂ ਕੀ ਕਤੇਬ ਕੁਰਾਨ ਵੀ ੲਿਹੋ ਕਹਿੰਦੀ ਹੈ ਕਿ ਅੱਲ੍ਹਾ ਸਭ ਥਾਂ ਹੈ, ਤਾਂ ਤੇ ਮੁਰਗੀ ਵਿਚ ਭੀ ਹੋੲਿਅਾ। ਫਿਰ ੳੁਸ ਨੂੰ ਕਿੳੁਂ ਜ਼ਿਬਾ ਕਰਦੇ ਹਨ? ਜ਼ਿਬਾ ਕਰਨ ਵੇਲੇ ਛੁਰੀ ਤਾਂ ਕੇਵਲ ਸਰੀਰ ਨੂੰ ਪਹੁੰਚਦੀ ਹੈ, ਅੰਦਰਲੀ ਜੋਤਿ ਨੂੰ ਨਹੀਂ ਪਹੁੰਚਦੀ, ੳੁਹ ਅਨਾਹਤ ਜ਼ਿਬਾ ਨਹੀਂ ਹੁੰਦੀ, ੳੁਹ ਨਹੀਂ ਮਰ ਸਕਦੀ। ਫਿਰ ਹਲਾਲ ਕਿਸ ਨੂੰ ਕੀਤਾ?
ੲਿਸੇ ਤਰ੍ਹਾਂ ਮੁਸਲਮਾਨਾਂ ਦੀ ਨਿਮਾਜ਼ ਤੇ ਹਜ ਅਾਦਿਕ ਨੂੰ ਲੈ ਕੇ ਦਸਦੇ ਹਨ ਕਿ ਅੰਦਰਲੀ ਸੁੱਧੀ ਤੋਂ ਬਿਨਾਂ ਸਭ ਕਰਮ ਨਿਸਫਲ ਹਨ। ਮੁੱਲਾਂ ਪ੍ਰਤੀ ੳੁਪਦੇਸ਼ ਕਰਦੇ ਹਨ ਕਿ ਹੇ ਮੁਲਾਂ !
ਤੇਰੇ ਖ਼ੁਦਾ ਦਾ ਚੰਗਾ ਨਿਅਾੳੁਂ ਹੈ, ੲਿਸ ਅਨਿਅਾੳੁਂ ਨੂੰ ਦੇਖ ਕੇ ਤੇਰੇ ਮਨ ਦਾ ਭਰਮ ਨਹੀਂ ਜਾ ਸਕਦਾ। ਝੂਠੀ ਪਾਖੰਡ-ਕਿਰਿਅਾ-ਕਰਮ ਕਰ ਕੇ ਅਤੇ ਝੂਠੇ ਵੁਜ਼ੂ ਕਰਮ ਕਰ ਕੇ, ਹੇ ਮੁਲਾਣੇ !
ਤੂੰ ਪਾਕ ਨਹੀਂ ਹੋ ਸਕਦਾ, ਤੇਰਾ ਮੂੰਹ ਹੱਥ ਧੋਣਾ ਨੋਿਸਫਲ ਹੈ ਅਤੇ ਮਸੀਤ ਮੂਹਰੇ ਸਿਰ ਨਿਵਾਣਾ ਵੀ ਨਿਸਫਲ ਹੈ। ਦਿਲ ਵਿਚ ਤੇਰੇ ਕਪਟ ਹੈ ਤਾਂ ਨਿਮਾਜ਼ ਕਰਨ ਤੇ ਕੀ ਬਣਦਾ ਹੈ, ਨਾ ਹੀ ਹਜ ਕਾਬੇ ਦੀ ਯਾਤਰਾ ਕਰਨ ਤੇ ਕੁਛ ਸੌਰਦਾ ਹੈ। ਜੇਕਰ ਪਰਵਰਦਗਾਰ ਸੱਚਾ ਵਾਹਿਗੁਰੂ ਤੈਨੂੰ ਨਹੀਂ ਸੁਝਿਅਾ, ਭਾਵ, ਜੇ ਤੈਨੂੰ ਸੱਚੇ ਪਰਵਦਗਾਰ ਦੀ ਸੋਝੀ ਨਹੀਂ ਅਾੲੀ ਤੇ ਜੇਕਰ ਤੈਂ ੳੁੱਸ ਦਾ ਮਰਮ ਭੇਦ ਨਹੀਂ ਜਾਣਿਅਾ ਤਾਂ ਤੇਰੀ ਸਭ ਪਾਖੰਡ-ਕਿਰਿਅਾ ਨਿਸਫਲ ਹੈ। ੲਿਸ ਬਿਧਿ ਪਾਖੰਡ-ਭੇਖ ਕੀਤਿਅਾਂ ਤੈਨੂੰ ਹਰਗਿਜ਼ ਬਹਿਸ਼ਤ ਨਹੀਂ ਮਿਲ ਸਕਦੀ ਅਤੇ ਦੋਜ਼ਦ ਨੂੰ ਸਿੱਧਾ ਜਾਣ ਦਾ ਹੀ ਤੈਂ ਵਤੀਰਾ ਧਾਰਨ ਕੀਤਾ ਹੈ।
'ਮਤ' ਪਦ ੲਿਥੇ ਮਤ ਦਾ ਬਹੁ-ਵਚਨ ਹੈ, ੲਿਸ ਲੲੀ ਮੱਤਾਂ ਅਤੇ ਮਜ਼ਹਬਾਂ ਦੇ ਅਰਥਾਂ ਵਿਚ ਹੀ ਲਿਅਾ ਜਾਵੇਗਾ। ਜੇਕਰ 'ਨਾ' ਦੇ ਅਰਥ ਵਿਚ ਹੁੰਦਾ ਤਾਂ ਤੱਤੇ ਨੂੰ ਅੌਂਕੜ ਹੁੰਦਾ ਜਾਂ ਸਿਹਾਰੀ ਹੁੰਦੀ, 'ਕਹਹੁ ਮਤ ਝੂਠੇ' ਦਾ ਭਾਵ ਹੁੰਦਾ। ਹਿੰਦੂ ਮੱਤ ਵਾਲੇ ਵੀ ੲਿਹੋ ਗੱਲ ਅਾਖਦੇ ਹਨ ਕਿ ਬ੍ਰਹਮ ਸਾਰੇ ਹੀ ਰਮਿਅਾ ਹੋੲਿਅਾ ਹੈ, ਪ੍ਰੰਤੂ ੳੇੁਹ ਵੀ ਅਸਮੇਧ ਜਗ ਅਾਦਿਕ ਕਰ ਕੇ ਜੀਵਾਂ ਦੀ ਹੱਤਿਅਾ ਦਾ ਹੁਕਮ ਦਿੰਦੇ ਹਨ !
ਤਾਂ ਤੇ ਬੇਦ ਮਤ ਅਤੇ ੳੁਸ ਤੇ ਚਲਣਹਾਰੇ ਬੇਦ-ਮਤੀਸਰ ਦੋਵੇਂ ਝੂਠੇ ਹਨ, ਦੇਖੋ ਦੇਖੀ ਮਨ-ਹਠ ਕਰਕੇ ਜੀਵਾਂ ਦੀ ਹੱਤਿਅਾ ਕਰੀ ਜਾਂਦੇ ਹਨ, ਤੱਤ ਜੀਚਾਰ ਕਰਦੇ ਨਹੀਂ, ਨਾ ਹੀ ੳੁਨ੍ਹਾਂ ਦੇ ਮਨ-ਮੰਨੇ ਮੱਤ (ਮਜ਼ਹਬ) ਤੱਤ ਵੀਚਾਰ ਸਿਖਾੳੁਂਦੇ ਹਨ। ਸਭਨਾਂ ਨੇ ਝੂਠ ਵਿਚਾਰ ੳੁਤੇ ਹੀ ਜ਼ੋਰ ਦਿਤਾ ਹੋੲਿਅਾ ਹੈ। ਹਿੰਦੂ ਮੱਤ ਵਾਲੇ ੲੇਥੇ ਤੁਰਕਾਣੀ ਮੱਤ ਦੇ ਪੈਰੋਕਾਰ ਹੋ ਕੇ ੳੁਨ੍ਹਾਂ ਦੀ (ਤੁਰਕਾਂ ਦੀ) ਰੀਸੇ ਘੜੀਸੇ ਹੀ ਜੀੳੁ ਬਧਿ ਕਰੀ ਜਾਂਦੇ ਹਨ, ਅਾਪਣੇ ਸੁਅਾਦਾਂ ਲੲੀ ਜੀਅਾਂ ਨੂੰ ਸੰਘਾਰਦੇ ਹਨ; ਜਦੋਂ ਮਾਰਦੇ ਹਨ, ਤੱਤ ਵੀਚਾਰ ਕੁਛ ਨਹੀਂ ਕਰਦੇ। ਹਿੰਦੂ ਅਤੇ ਤੁਰਕ ਦੁਹਾ ਮੱਤਾਂ ਵਾਲੇ ੲਿਕ-ਸਾਰ ਹੀ ਜੀਵ-ਹੱਤਿਅਾ ਕਰਨ ਵਾਲੇ ਹੋਣ ਕਰਕੇ, ੲਿਸ ਗੁਰਵਾਕ ਅੰਦਰ ਕੇਵਲ ਕਤੇਬੀ ਮੱਤ ਵਾਲਿਅਾਂ ਦੀ ਮਨਮਤਿ ੳੁਪਰ ਖੰਡਨ ਪ੍ਰਥਾੲਿ ਜ਼ਿਅਾਦਾ ਜ਼ੋਰ ਦਿਤਾ ਜਾਂਦਾ ਹੈ, ਖੰਡਨ ਦੋਹਾਂ ਮੱਤਾਂ ਦਾ ਹੀ (ਹਿੰਦੂ ਅਤੇ ਤੁਰਕਾਣੀ ਮਜ਼ਹਬਾਂ) ਦਾ ਹੋ ਜਾਂਦਾ ਹੈ। ਕੇਵਲ ਗੁਰਮਤਿ ਮੱਤ ਹੀ ਮੰਡਨ ਯੋਗ ਸੱਚਾ ਮੱਤ ਹੈ।
- ਭਾੲੀ ਸਾਹਿਬ ਭਾੲੀ ਰਣਧੀਰ ਸਿੰਘ ਜੀ

Bhai Sahib Bhai Randhir Singh's view on ਲਵ ਮੈਰੇਜ

Bhai Sahib Bhai Randhir Singh's view on ਲਵ ਮੈਰੇਜ

ਭਾੲੀ ਸਾਹਿਬ ਭਾੲੀ ਰਣਧੀਰ ਸਿੰਘ ਜੀ ਦੀ ਪੁਸਤਕ "ਗੁਰਮਿਤ ਵਿਚਾਰ"

ਪਰਿਛੇਦ:- "ਸਿੰਘਾ ਦਾ ਪੰਥ ਨਿਰਾਲਾ" ਸਫ਼ਾ ੧੬੭-੧੬੮

...ਹੁਣ ਤਾਂ ਦਿਨੋ ਦਿਨ ਸਗੋਂ ੳੁਲਟੀ ਮਾਰ ਵਗਦੀ ਚਲੀ ਜਾਂਦੀ ਹੈ । ਪਛਮ-ਫ਼ਸ਼ਨੀ ਅਾਜ਼ਾਦੀ ਵਾਲੀ ਵਿਦਿਆ ਦਾ ਅੈਸਾ ਪਰਭਾਵ ਪੈ ਰਿਹਾ ਹੈ ਕਿ ਅੰਦਰੂਨੀ ਹਾਲਤ ਦਿਨੋ ਦਿਨ ਬਿਗੜਦੀ ਹੀ ਚਲੀ ਜਾਂਦੀ ਹੈ । ਲੜਕੇ ਲੜਕੀਅਾਂ ਨੂੰ ਇਕੱਠੇ ੲਿਕੋ ਅਾਸ਼੍ਰਮ ਵਿਬ ਵਿਦਿਅਾ ਪੜ੍ਹੳੁਣ ਵਾਲੀ ਅਜ਼ਾਦੀ ਨੇ ਹੋਰ ਵੀ ਘੋਰ ਬਰਬਾਦੀ ਬਰਪਾ ਕਰ ਛਡੀ ਹੈ। ਖੁਲ੍ਹੀਅਾਂ ਯਾਰੀਅਾਂ ਕੂੜਿਅਾਰੀਅਾਂ ਲਗਦੀਅਾਂ ਹਨ। ਖੁਲ੍ਹੀਅਾਂ ਬੇਸ਼ਅੳੂਰ ਮੁਹੱਬਤਾਂ ਦੀਅਾਂ ਸ਼ਾਦੀਅਾਂ, ਮਨ-ਮਰਜ਼ੀ ਦੀ ਲਵ ਮੈਰੇਜ (Love marriages) ਅਾਮ ਤੌਰ ਤੇ ਮਨ-ਪਸਿੰਦ ਜੋੜੀਅਾਂ ਦੀਅਾਂ ਹੋਣ ਲਗ ਪੲੀਅਾਂ ਹਨ, ਨਾ ਲੜਕੀ ਨਾ ਲੜਕਾ ਅਾਪਣੇ ਮਾਂ ਪਿੳੁ ਸਨਬੰਧੀਥ ਨੂੰ ਪੁਛਣ ਦੀ ਜ਼ਹਿਮਤ ਵਿਚ ਪੈਂਦਾ ਹੈ। ਮਨ-ਭਾੳੁਂਦੀਅਾਂ ਮੁਹੱਬਤਾਂ, ਮਨ-ਭਾੳੁਂਦੀਅਾਂ ਅਜ਼ਾਦ ਸ਼ਾਦੀਅਾਂ ਹਨ। ਪਰ ੲਿਹ ਸਾਰੀਅਾਂ ਅਜ਼ਾਦੀਅਾਂ ਅੰਤੀ ਅੳੁਸਰ ਖੇਹੂ ਖੇਹ ਹੋ ਜਾਂਦੀਅਾਂ ਹਨ, ਖ਼ਾਕ ਵਿਚ ਰਲ ਜਾਂਦੀਅਾਂ ਹਨ। ੲਿਹਨਾਂ ਅਾਜ਼ਾਦੀਅਾਂ ਨੇ ਬੜੇ ਘਰ ਗਾਲੇ ਹਨ। ਖ਼ਾਨਦਾਨ ਗਾਲ ਦਿਤੇ ਹਨ। ਮੰਨੇ-ਦੰਨੇ ਸਿਖਾਂ ਅਾਗੂਅਾਂ ਦੀਅਾਂ ਇੱਜ਼ਤਾਂ ਨੂੰ ਖਜਲ ਖੁਅਾਰ ਕਰ ਦਿਤਾ ਹੈ, ੲਿਹਨਾਂ ਅਾਜ਼ਾਦੀਅਾਂ ਬਰਬਾਦੀਅਾਂ ਨੇ। ੲਿਸ ਦਾ ਮੂਲ ਕਾਰਨ ੲਿਹ ਹੈ ਕਿ ਤੱੜ ਗੁਰਸਿਖਾਂ ਵਾਲੀ ਰਹਿਣੀ ਬਹਿਣੀ ਕਮਾੳੁਣ ਦਾ ਤੱਤ ਪਰਚਾ, ਸਿਖ ਸਦਾੳੁਣ ਵਾਲੇ ਪਰਵਾਰਾਂ ਵਿਚ ਨਹੀਂ ਪਿਅਾ। ਪਰਵਾਰਾਂ ਦੇ ਪਰਵਾਰ ਸਿੱਖੀ ਦੀ ੲਿਸ ਤੱਤ ਕਮਾੲੀ ਤੋਂ ਸੁੰਵੇ ਅਤੇ ਸਖਣੇ (ਵਿਰਵੇ) ਪੲੇ ਹਨ। ਪਰਪੱਕ ਜੀਵਨ ਵਾਲੀਅਾਂ ਪਨੀਰੀਅਾਂ ੳੁਗਵਣੋਂ ਹੀ ਰਹਿ ਗੲੀਅਾਂ ਹਨ। ਪਿਛਲੇ ਹੀ ਦਿਨਾਂ ਵਿਚ ਅੈਨ ਦੁਸਹਿਰੇ ਦੀਅਾਂ ਛੁਟੀਅਾਂ ਦੇ ਪਿਛੋਂ ਦੋ ਸਿਖ ਪਰਵਾਰਾਂ ਦੀ ਅੈਸੀ ਮਿੱਟੀ ਪਲੀਟ ਕੀਤੀ ਕਿ ਬਜ਼ੁਰਗਵਾਰ ਸਿਖ ਸੰਤਤੀ ਅਾਗੂਅਾਂ ਦਾ ਨਾਮ ਭੀ ਬਦਨਾਮ ਕਰ ਦਿਤਾ। ਪਰ ਅਸਲ ਗੱਲ ਤਾਂ ੲਿਹੀ ਹੈ ਕਿ ਜਿਹੋ ਜਿਹੀ ਸੀਰਤ ਹੋੳੂ ੲਿਨਸਾਨ ਦੀ, ਤਿਹੋ ਜਿਹੀ ੳੁਸ ਦੀ ਸੂਰਤ ਭੀ ਹੋ ਜਾੳੂ।...